Thursday, 2 April 2020

ਪਾਠ 1 " ਮੇਰਾ ਹਿੰਦੁਸਤਾਨ "

     ਮੇਰਾ ਹਿੰਦੁਸਤਾਨ ਵੀਡੀਓ ਲਿੰਕ       https://youtu.be/PBPBAjPvnEY

                   ਔਖੇ ਸ਼ਬਦਾਂ ਦੇ ਅਰਥ :
ਲੱਦੇ : ਭਰੇ      ਵਰਦਾਨ : ਅਸ਼ੀਰਵਾਦ         ਧਾਂਕ : ਪ੍ਸਿੱਧੀ ਜਾਂ ਸ਼ੁਹਰਤ
ਕਾਮੇ : ਕੰਮ ਕਰਨ ਵਾਲੇ        ਚਸ਼ਮਿਆਂ : ਪਾਣੀ ਦੇ ਝਰਨਿਆਂ          ਪਾਲ਼ੀ : ਪਸ਼ੂ ਚਾਰਨ ਵਾਲ਼ੇ    ਮੁਟਿਆਰ : ਨੌਜਵਾਨ ਲੜਕੀ 
 ਢਾਣੀ : ਟੋਲੀ        ਬਾਂਕਾ : ਬਣ - ਠਣ ਕੇ ਰਹਿਣ ਵਾਲ਼ਾ ਮੁੰਡਾ         ਕੂੜ : ਝੂਠ       ਸਰਾਂ : ਸਰੋਵਰ    ਹਾਲ਼ੀ : ਹਲ਼ ਵਾਹੁਣ ਵਾਲ਼ੇ      ਜੋਧਿਆਂ : ਯੁੱਧ ਕਰਨ ਵਾਲ਼ੇ    ਗੱਭਰੂ : ਨੌਜਵਾਨ ਮੁੰਡੇ                 ਰਕਾਨ : ਸੁਚੱਜੀ ਅਤੇ ਸਿਆਣੀ ਕੁੜੀ

ਯਾਦ ਰੱਖਣ ਯੋਗ ਗੱਲਾਂ :
1.  ਸਾਡੇ ਦੇਸ ਦਾ ਨਾਂ ਹਿੰਦੁਸਤਾਨ ਹੈ, ਇਸ ਨੂੰ ਭਾਰਤ ਵੀ ਕਹਿੰਦੇ ਹਨ।
2. ਭਾਰਤ ਵਿੱਚ ਕੁੱਲ 29 ਰਾਜ ਹਨ।
3. ਭਾਰਤ ਦੀ ਰਾਜਧਾਨੀ ਦਿੱਲੀ ਹੈ।
4. ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ। ਇਸ ਦੇ ਤਿੰਨ ਰੰਗ ( ਕੇਸਰੀ, ਸਫ਼ੈਦ, ਹਰਾ) ਹਨ।

(ੳ) ਜ਼ੁਬਾਨੀ ਅਭਿਆਸ :
1. ਦੇਸਾਂ-ਪਰਦੇਸਾਂ ਵਿੱਚ ਹਿੰਦੁਸਤਾਨ ਦੀ ਸ਼ਾਨ ਕਿਹੋ ਜਿਹੀ ਹੈ? 
ਉੱਤਰ : ਦੇਸਾਂ-ਪਰਦੇਸਾਂ ਵਿੱਚ ਹਿੰਦੁਸਤਾਨ ਦੀ ਸ਼ਾਨ ਬਹੁਤ ਉੱਚੀ ਹੈ।
2. ਹਿੰਦੁਸਤਾਨ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਪਾਣੀ ਕਿਹੋ-ਜਿਹਾ ਲੱਗਦਾ ਹੈ? 
ਉੱਤਰ : ਹਿੰਦੁਸਤਾਨ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਪਾਣੀ ਚਾਂਦੀ ਵਰਗਾ ਲੱਗਦਾ ਹੈ।
3. ਸਾਨੂੰ ਹਰ ਨਵੀਂ ਸਵੇਰ ਨੂੰ ਕੀ ਵੰਡਣਾ ਚਾਹੀਦਾ ਹੈ? 
ਉੱਤਰ: ਸਾਨੂੰ ਹਰ ਨਵੀਂ ਸਵੇਰ ਨੂੰ ਫੁੱਲਾਂ ਜਿਹੀ ਮੁਸਕਾਨ ਵੰਡਣੀ ਚਾਹੀਦੀ
ਹੈ।
                         
                           ਪਾਠ-ਅਭਿਆਸ
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਪੁੱਤਰ ਲਿਖੋ :
1. ਅਸੀਂ ਹਿੰਦੁਸਤਾਨ ਦੀ ਮਿੱਟੀ ਨੂੰ ਸੀਸ ਕਿਉਂ ਨਿਵਾਉਂਦੇ ਹਾਂ? 
ਉੱਤਰ: ਕਿਉਂਕਿ ਹਿੰਦੁਸਤਾਨ ਦੀ ਮਿੱਟੀ ਸਾਡੇ ਲਈ ਮਾਂ ਸਮਾਨ ਹੈ, ਇਸ ਲਈ ਅਸੀਂ ਹਿੰਦੁਸਤਾਨ ਦੀ ਮਿੱਟੀ ਨੂੰ ਸੀਸ ਨਿਵਾਉਂਦੇ ਹਾਂ।
2. ਸਾਨੂੰ ਕਿਸ ਤਰ੍ਹਾਂ ਦੀ ਕਮਾਈ ਕਰਨੀ ਚਾਹੀਦੀ ਹੈ? 
ਉੱਤਰ: ਸਾਨੂੰ ਹੱਕ-ਸੱਚ ਦੀ ਕਮਾਈ ਕਰਨੀ ਚਾਹੀਦੀ ਹੈ।

(ੲ) ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
1. ਪਰਦੇਸ- ਮੇਰੇ ਪਿਤਾ ਜੀ ਪਰਦੇਸ ਚਲੇ ਗਏ ਹਨ।
2. ਚਾਂਦੀ- ਮੇਰੇ ਕੋਲ ਚਾਂਦੀ ਦੇ ਪੰਜ ਸਿੱਕੇ ਹਨ।
3. ਵਿੱਦਿਆ- ਵਿੱਦਿਆ ਪ੍ਰਾਪਤ ਕਰਕੇ ਹੀ ਅਸੀਂ ਜਿੰਦਗੀ ਵਿੱਚ ਸਫ਼ਲ ਹੋ ਸਕਦੇ ਹਾਂ।
4. ਬਾਗ਼- ਮੈਂ ਬਾਗ਼ ਵਿੱਚ ਬਹੁਤ   ਸੁੰਦਰ ਫੁੱਲ ਖਿੜੇ ਹੋਏ ਦੇਖੇ।
5. ਜੋਧੇ- ਸਾਡੇ ਦੇਸ ਭਾਰਤ ਵਿੱਚ ਬਹੁਤ ਮਹਾਨ  ਜੋਧੇ ਹੋਏ ਹਨ।

(ਸ) ਕਵਿਤਾ ਵਿੱਚ ਆਏ ਕੋਈ 10 ਨਾਂਵ ਚੁਣੋ ਅਤੇ ਸੁੰਦਰ ਲਿਖਾਈ ਵਿੱਚ ਲਿਖੋ :
ਉੱਤਰ : 1.  ਹਿੰਦੁਸਤਾਨ           2.   ਪਾਣੀ       3.     ਪਰਬਤ        4.   ਚਾਂਦੀ        5.    ਜੰਗਲ        6.  ਮੈਦਾਨ       7.  ਬਰਫ਼ਾਂ
8. ਚਸ਼ਮਿਆਂ  9.  ਸੀਸ  10.  ਦਾਣੇ

( ਹ) ਸਤਰਾਂ ਪੂਰੀਆਂ ਕਰੋ:
ਇੱਕ ਬਾਗ਼ ਵਿੱਚ ਅਸੀਂ ਹਾਂ ਉੱਗੇ, ਬੂਟੇ ਕਈ ਤਰ੍ਹਾਂ ਦੇ।
ਪਰ ਆਪਸ ਵਿੱਚ ਘੁਲ਼ੇ-ਮਿਲ਼ੇ ਹਾਂ, ਪਾਣੀ ਜਿਵੇਂ ਸਰਾਂ ਦੇ। 


ਰਿਸ਼ੀਆਂ-ਮੁਨੀਆਂ ,ਗੁਰੂਆਂ, ਪੀਰਾਂ, ਇਸਦੀ ਸ਼ਾਨ ਵਧਾਈ।
ਇਸਦੇ ਜੋਧਿਆਂ ਨੇ ਜੱਗ ਉੱਤੇ, ਆਪਣੀ ਧਾਂਕ ਜਮਾਈ। 

(ਕ) ਕਵਿਤਾ ਦੇ ਔਖੇ ਸ਼ਬਦਾਂ ਦੀ ਬੋਲ- ਲਿਖਤ ਕਰਵਾਈ ਜਾਵੇ 
ਜਿਵੇਂ : 1. ਹਿੰਦੁਸਤਾਨ   2. ਨਿਵਾਈਏ  3. ਢਾਣੀ  4.  ਧਾਂਕ              5. ਰਿਸ਼ੀਆਂ-ਮੁਨੀਆਂ  6. ਖੜੵੇ   7. ਚਸ਼ਮਿਆਂ  8. ਫੁੱਟਦਾ
9. ਘੁਲ਼ੇ-ਮਿਲ਼ੇ
10. ਹੇਠ ਦਿੱਤੇ ਰਾਸ਼ਟਰੀ ਝੰਡੇ ਦੇ ਚਿੱਤਰ ਵਿੱਚ ਰੰਗ ਭਰੋ:
ਉੱਤਰ:
(ਗ) 
ਆਪਣੇ ਸਕੂਲ ਦੇ ਮੁੱਖ ਅਧਿਆਪਕ/ਅਧਿਆਪਕਾ ਨੂੰ ਬਿਮਾਰੀ ਦੀ ਛੁੱਟੀ ਲਈ ਲਈ ਅਰਜ਼ੀ ਲਿਖੋ। 

ਸੇਵਾ ਵਿਖੇ
                                    ਮੁੱਖ ਅਧਿਆਪਕ/ਅਧਿਆਪਕਾ ਜੀ,
                                    ਸਰਕਾਰੀ ਪ੍ਰਾਇਮਰੀ ਸਕੂਲ,
                                    ..................................।
ਵਿਸ਼ਾ : ਬਿਮਾਰੀ ਦੀ ਛੁੱਟੀ ਲੈਣ ਸੰਬੰਧੀ।
ਸ੍ਰੀ ਮਾਨ/ਸ੍ਰੀ ਮਤੀ ਜੀ,
                        ਬੇਨਤੀ ਹੈ ਕਿ ਮੈਨੂੰ ਕੱਲੵ ਸਕੂਲ ਤੋਂ ਘਰ ਜਾਣ ਸਮੇਂ ਹੀ ਤੇਜ਼ ਬੁਖ਼ਾਰ ਹੋ ਗਿਆ ਸੀ। ਸ਼ਾਮ ਸਮੇਂ ਮੇਰੇ ਮਾਤਾ ਜੀ ਨੇ ਮੈਨੂੰ ਡਾਕਟਰ ਤੋਂ
ਦਵਾਈ ਲੈ ਦਿੱਤੀ ਸੀ ਪਰ ਅੱਜ ਵੀ ਮੈਨੂੰ ਥੋੜੵਾ ਬੁਖ਼ਾਰ ਹੈ। ਇਸ ਲਈ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ/ਸਕਦੀ। ਕਿਰਪਾ ਕਰਕੇ ਮੈਨੂੰ ਅੱਜ ਮਿਤੀ__________ ਅਪ੍ਰੈਲ, 20 _______ ਦੀ ਛੁੱਟੀ ਦਿੱਤੀ ਜਾਵੇ।
                 ਧੰਨਵਾਦ ਸਹਿਤ,
                                              ਆਪ ਜੀ ਦਾ/ਦੀ ਆਗਿਆਕਾਰੀ,
                                          ਨਾਮ.................... ..............,                                               ਰੋਲ ਨੰਬਰ...........................,
                                             ਸ਼ੇੇ੍ਣੀ--------ਪੰਜਵੀਂ।

No comments:

Post a Comment

Comment here

ਜਮਾਤ ਪੰਜਵੀਂ ਗਣਿਤ ਅਭਿਆਸ 1.3

                            ਅਭਿਆਸ 1.3  1. ਖਾਲੀ ਸਥਾਨ ਵਿੱਚ < , > , ਜਾਂ = ਦਾ ਚਿੰਨ੍ਹ ਭਰੋ :                    (a) 8072 .....