Monday, 20 April 2020

ਜਮਾਤ ਪੰਜਵੀਂ ਪੰਜਾਬੀ ਪਾਠ -2 ਗਤਕਾ

                          ਪਾਠ 2 ਗਤਕਾ ਵੀਡੀਓ ਲਿੰਕ
             https://youtu.be/kkeGTEkBFKw


       ਔਖੇ ਸ਼ਬਦਾਂ ਦੇ ਅਰਥ :

                 ਜੰਗੀ ਹੁਨਰ : ਯੁੱਧ ਦੀ ਮੁਹਾਰਤ
                 ਸ੍ਵੈਰੱਖਿਆ    : ਆਪਣੀ ਰੱਖਿਆ ਆਪ ਕਰਨਾ
                 ਗਦਾ-ਯੁੱਧ   :  ਗੁਰਜ ਨਾਲ਼ ਕੀਤਾ ਜਾਣ ਵਾਲਾ਼ ਯੁੱਧ
       ਯੂਨੀਵਰਸਿਟੀਆਂ   : ਜਿੱਥੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਜਾਂਦੀ ਹੈ
                     ਫਰੀ      : ਛੋਟੀ ਢਾਲ਼
                   ਉਸਤਾਦ   : ਸਿਖਾਉਣ ਵਾਲ਼ਾ / ਅਧਿਆਪਕ
                  ਸ਼ਗਿਰਦ    : ਸਿੱਖਣ ਵਾਲ਼ਾ / ਸਿਖਿਆਰਥੀ
                   ਅਖਾੜੇ     :  ਅਭਿਆਸ ਕਰਨ ਦਾ ਸਥਾਨ
                   ਭੁਜੰਗੀ     :  ਗਤਕੇ ਦਾ ਸਿਖਿਆਰਥੀ
ਪੈਂਤੜਾ ਲੈਣਾ    :  ਹਾਲਾਤ ਅਨੁਸਾਰ ਆਪਣੀ ਸਥਿਤੀ ਨਿਰਧਾਰਿਤ ਕਰਨਾ
       ਨਜ਼ਰੀਂ  ਚੜੵਨਾ       : ਧਿਆਨ ਵਿੱਚ ਆਉਣਾ
    ਹਰਮਨ- ਪਿਆਰੀ      : ਹਰ ਇੱਕ ਦੇ ਮਨ ਨੂੰ ਭਾਉਣ ਵਾਲ਼ੀ
           ਚਾਲ- ਚਲਣ     : ਚਰਿੱਤਰ
                   ਨਿਤਾਣੇ    : ਕਮਜ਼ੋਰ
                       ਜੁੱਸੇ     : ਸਰੀਰ
                  ਜੌਹਰ        : ਕਮਾਲ
                ਪਿਛੋਕੜ      : ਇਤਿਹਾਸ
                ਭੂਗੋਲਿਕ     : ਧਰਤੀ ਉੱਤੇ ਸਥਿਤੀ ਅਨੁਸਾਰ
                    ਨੇਕ        : ਚੰਗਾ
         ਢਾਲ਼ ਬਣਨਾ         : ਰੱਖਿਆ ਕਰਨੀ
       ਦਾਅ - ਪੇਚ           :  ਢੰਗ - ਤਰੀਕੇ
          ਵਿੱਸਰ ਰਹੀ       :  ਗੁਆਚ ਰਹੀ
                    ਥਲ       :  ਜ਼ਮੀਨ
       ਆਤਮ- ਸੁਰੱਖਿਆ   : ਆਪਣੀ ਰੱਖਿਆ

                          ਯਾਦ ਰੱਖਣ ਯੋਗ ਗੱਲਾਂ

. ਗਤਕੇ ਦੀ ਸ਼ੁਰੂਆਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੋਈ। 

. ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਗਤਕੇ ਦੇ ਵੱਡੇ ਕੇਂਦਰ ਸਨ। 

. ਗਤਕਾ  ਸਿੱਖਣ ਵਾਲ਼ੇ ਨੂੰ ਭੁਜੰਗੀ ਕਿਹਾ ਜਾਂਦਾ ਹੈ। 

ਗਤਕੇ ਦੀ ਲੋੜ ਆਤਮ ਸੁਰੱਖਿਆ ਕਾਰਨ ਹੋਂਦ ਵਿੱਚ ਆਈ। 

ਉਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਖੇਡ ' ਫ਼ੈਂਸਿੰਗ ' ਗਤਕੇ ਦਾ ਹੀ ਇੱਕ ਸੁਧਰਿਆ ਹੋਇਆ ਰੂਪ ਹੈ। 

ੳ.                  ਜ਼ੁਬਾਨੀ ਅਭਿਆਸ                                        

1. ਤੁਸੀਂ ਗਤਕਾ ਖੇਡਦਿਆਂ ਕਿਸਨੂੰ ਅਤੇ  ਕਿੱੱਥੇ ਦੇਖਿਆ ਹੈ? 

ਉੱਤਰ: ਅਸੀਂ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ' ਤੇ ਨਿਹੰਗ ਸਿੰਘਾਂ ਨੂੰ ਗਤਕਾ ਖੇਡਦੇ ਦੇਖਿਆ ਹੈ। 
2. ਇਹ ਖੇਡ ਹੁਣ ਕਿਹੜੇ ਮੁਕਾਬਲਿਆਂ ਵਿੱਚ ਸ਼ਾਮਲ ਹੈ? 

ਉੱਤਰ : ਇਹ ਖੇਡ ਹੁਣ  'ਪੰਜਾਬ ਸਕੂਲ ਸਿੱਖਿਆ ਬੋਰਡ ' ਵੱਲੋਂ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿੱਚ ਸ਼ਾਮਲ ਹੈ। 

3. ਇਹ ਖੇਡ ਉਲੰਪਿਕ ਦੀ ਕਿਹੜੀ ਖੇਡ ਦਾ ਸੁਧਰਿਆ ਹੋਇਆ ਰੂਪ ਹੈ? 

ਉੱਤਰ : ਉਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ  ਖੇਡ ਫ਼ੈਂਸਿੰਗ ਗਤਕੇ ਦਾ ਸੁਧਰਿਆ ਹੋਇਆ ਰੂਪ ਹੈ। 

4. ' ਖ਼ੁਤਕਾ ' ਕਿਹੜੀ ਭਾਸ਼ਾ ਦਾ ਸ਼ਬਦ ਹੈ? 

ਉੱਤਰ : ' ਖ਼ੁਤਕਾ ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। 


                               ਪਾਠ- ਅਭਿਆਸ                            

ਅ. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ:

1. ਗਤਕਾ ਖੇਡ ਹੋਂਦ ਵਿੱਚ ਕਿਉਂ ਆਈ ਅਤੇ ਇਹ ਕਿਸ ਕਿਸਮ ਦਾ ਹੁਨਰ ਹੈ? 

ਉੱਤਰ :  ਸਾਡੇ ਦੇਸ ਵਿੱਚ ਪੰਜਾਬ ਦੀ ਭੂਗੋਲਿਕ ਸਥਿਤੀ ਖ਼ਾਸ ਸੀ।   ਥਲ ਰਾਹੀਂ ਆਉਂਦੇ ਹਮਲਾਵਰ ਇੱਥੋਂ ਦੀ ਲੰਘਦੇ ਰਹੇ ਹਨ। ਇਸ   ਲਈ ਆਤਮ ਸੁਰੱਖਿਆ ਹਰ ਇੱਕ ਦੀ ਲੋੜ ਸੀ। ਸਾਨੂੰ ਵਿਰੋਧੀਆਂ ਦਾ  ਮੁਕਾਬਲਾ ਕਰਨ ਲਈ ਹਰ ਵੇਲੇ ਤਿਆਰ ਰਹਿਣਾ ਪੈਂਦਾ ਸੀ। ਗਤਕੇ ਦੀ ਖੇਡ ਇਸ ਲੋੜ ਵਿੱਚੋਂ ਹੀ ਉਪਜੀ ਹੈ। ਗਤਕਾ ਪੰਜਾਬੀਆਂ ਦਾ ਇੱਕ ਜੰਗੀ ਹੁਨਰ ਹੈ। ਇਸ ਵਿੱਚ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। 

2. ਗਤਕਾ ਖੇਡਣ ਸਮੇਂ ਕਿਹੜੇ- ਕਿਹੜੇ ਹਥਿਆਰ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ? 

ਉੱਤਰ : ਗਤਕੇ ਵਿੱਚ ਮੁਢਲੇ ਤੌਰ ਤੇ ਸਾਢੇ ਤਿੰਨ ਹੱਥ ਲੰਮਾ ਡੰਡਾ ਅਤੇ ਛੋਟੀ ਢਾਲ਼ ਦੀ ਵਰਤੋਂ ਕੀਤੀ ਜਾਂਦੀ ਹੈ। ਡੰਡੇ 'ਤੇ ਚੰਮ ਦਾ ਖੋਲ ਚੜੵਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਹੱਥ ਵਿੱਚ ਫ਼ਰੀ( ਛੋਟੀ ਢਾਲ਼) ਫੜ ਕੇ ਦੋ ਜਣੇ ਆਪੋ ਵਿੱਚ ਖੇਡਦੇ ਹਨ। 

3. ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਥੀ ਨੂੰ ਕੀ ਸਿੱਖਿਆ ਦਿੰਦਾ ਹੈ? 

ਉੱਤਰ : ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਥੀ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਆਪਣਾ ਚਾਲ - ਚਲਣ ਨੇਕ ਰੱਖਣਾ ਹੈ। ਬੱਚੇ, ਬਜ਼ੁਰਗ, ਔਰਤ ਅਤੇ ਨਿਤਾਣੇ ਉੱਤੇ ਵਾਰ ਨਹੀਂ ਕਰਨਾ ਸਗੋਂ ਉਨ੍ਹਾਂ ਦੀ ਢਾਲ਼ ਬਣਨਾ ਹੈ। ਸਾਦੀ ਅਤੇ ਸ਼ੁੱਧ ਖ਼ੁਰਾਕ ਖਾਣੀ ਹੈ। ਕੋਈ ਨਸ਼ਾ ਨਹੀਂ ਕਰਨਾ ਹੈ। 

4.ਗਤਕੇ ਦੇ ਅਖਾੜੇ ਵਿੱਚ ਜਾਣ ਤੋਂ ਪਹਿਲਾਂ ਖਿਡਾਰੀ ਕਿਸ ਤਰ੍ਹਾਂ ਦੀ ਤਿਆਰੀ ਕਰਦਾ ਹੈ? 

ਉੱਤਰ : ਖੇਡ - ਸਿਖਲਾਈ ਦੇ ਅਮਲੀ ਦੌਰ ਵਿੱਚ ਪਹਿਲਾਂ ਜੁੱਸੇ ਗਰਮਾਏ ਜਾਂਦੇ ਹਨ। ਇਹਦੇ ਲਈ ਡੰਡ- ਬੈਠਕਾਂ ਤੇ ਅਖਾੜੇ ਦੁਆਲੇ਼ ਦੌੜਾਂ ਲਾਉਣ ਦਾ ਅਭਿਆਸ ਹੁੰਦਾ ਹੈ। ਫਿਰ ਹਥਿਆਰਾਂ ਨੂੰ ਨਮਸਕਾਰ ਕਰਕੇ ਹਥਿਆਰ ਹੱਥ ਵਿੱਚ ਫੜਨ, ਪੈਂਤੜਾ ਲੈਣ, ਵਾਰ ਕਰਨ ਅਤੇ ਰੋਕਣ ਦੇ ਦਾਅ - ਪੇਚ ਸਿਖਾਏ ਜਾਂਦੇ ਹਨ। 

5. ਗਤਕੇ ਦੀ ਖੇਡ ਦੇ ਮੁੱਖ ਕੇਂਦਰ ਕਿਹੜੇ ਹਨ? 

ਉੱਤਰ : ਅਨੰਦਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਗਤਕੇ  ਦੀ ਖੇਡ ਦੇ ਵੱਡੇ ਕੇਂਦਰ ਹਨ। 


6. ਅੱਜਕੱਲ੍ਹ ਗਤਕੇ ਦੀ ਖੇਡ ਕਿੱਥੇ-ਕਿੱਥੇ ਖੇਡੀ ਜਾਂਦੀ ਹੈ? 

ਉੱਤਰ : ਅੱਜ - ਕੱਲੵ ਗਤਕੇ ਦੀ ਖੇਡ ਨਗਰ - ਕੀਰਤਨਾਂ ਅਤੇ ਖ਼ਾਸ ਖੇਡ ਸਮਾਗਮਾਂ ਵਿੱਚ ਖੇਡੀ ਜਾਂਦੀ ਹੈ। 


ੲ. ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

1.  ਗਤਕਾ....ਗਦਾ - ਯੁੱਧ  .....   ਦੀ ਸਿੱਖਿਆ ਦਾ ਪਹਿਲਾ ਪੜਾਅ ਹੈ। 

2. ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ..ਉਸਤਾਦੀ - ਸ਼ਗਿਰਦੀ ..... ਚੱਲਦੀ ਹੈ। 

3. ਉਸਤਾਦਾਂ ਦੇ ਆਪਣੇ.... ਅਖਾੜੇ ...... ਹੁੰਦੇ ਹਨ। 

4.  ਉਸਤਾਦ ਕੁਝ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ....  ਭੁਜੰਗੀ..... ਬਣਾਉਂਦੇ ਹਨ। 

5. ਹੁਣ.....  ਔਰਤਾਂ  ...... ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ। 

6. .... ਨਿਹੰਗ ਸਿੰਘਾਂ   ....... ਦੀ ਇਹ ਹਰਮਨ - ਪਿਆਰੀ ਖੇਡ ਹੈ। 

( ਅਖਾੜੇ  , ਨਿਹੰਗ ਸਿੰਘਾਂ, ਗਦਾ - ਯੁੱਧ, ਔਰਤਾਂ, ਉਸਤਾਦੀ - ਸ਼ਗਿਰਦ, ਭੁਜੰਗੀ  ) 


ਸ. ਹੇਠ ਲਿਖੇ ਸ਼ਬਦਾਂ ਵਿੱਚੋਂ ਆਮ ਨਾਂਵ ' ਤੇ ਗੋਲ਼ਾ ਲਾਓ ਅਤੇ ਖ਼ਾਸ ਨਾਂਵ  'ਤੇ ਸਹੀ ਦਾ ਨਿਸ਼ਾਨ ਲਾਓ। 




ਹ.  ਸ਼ਬਦ - ਜੋੜ ਸ਼ੁੱਧ ਕਰਕੇ ਲਿਖੋ :


ਭੂਗੋਲਕ    ਭੂਗੋਲਿਕ                     ਭੁਝੰਗੀ    ਭੁਜੰਗੀ

ਸਖਲਾਈ   ਸਿਖਲਾਈ        ਯੂਨੀਵਰਸਟੀ    ਯੂਨੀਵਰਸਿਟੀ

ਓਲੰਪਕ   ਉਲੰਪਿਕ          ਪਛੋਕੜ      ਪਿਛੋਕੜ


ਕ. ਗਤਕੇ ਬਾਰੇ ਲਿਖੋ। ( ਸਮਝ - ਆਧਾਰਿਤ ਸਿਰਜਣਾਤਮਕ ਪਰਖ) 



ਖ. ਕਿਸੇ ਸਮਾਗਮ ਵਿੱਚ ਵੇਖੀ ਗਈ ਗਤਕੇ ਦੀ ਖੇਡ ਬਾਰੇ ਕੁਝ ਸਤਰਾਂ ਲਿਖੋ। 

ਉੱਤਰ : ਸਾਡੇ ਪਿੰਡ ਵਿੱਚ ਨਗਰ - ਕੀਰਤਨ ਤੇ ਅਸੀਂ ਛੋਟੇ - ਛੋਟੇ ਬੱਚਿਆਂ ਨੂੰ ਗਤਕਾ ਖੇਡਦਿਆਂ ਵੇਖਿਆ ਹੈ। ਉਨ੍ਹਾਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਇੱਕ ਹੱਥ ਵਿੱਚ ਡੰਡਾ ਤੇ ਇੱਕ ਹੱਥ ਵਿੱਚ ਢਾਲ਼ ਫੜੀ ਹੋਈ ਸੀ। ਉਹ ਬਹੁਤ ਵਧੀਆ ਗਤਕਾ ਖੇਡ ਰਹੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਨਕਦ ਇਨਾਮ ਵੀ ਦਿੱਤਾ ਗਿਆ। 


ਆਮ ਨਾਂਵ  ਜਾਂ ਜਾਤੀਵਾਚਕ ਨਾਂਵ ( common noun):  ਜਿਹੜੇ ਸ਼ਬਦ ਕਿਸੇ ਆਮ ਮਨੁੱਖ, ਵਸਤੂ ਜਾਂ ਜਾਨਵਰ ਆਦਿ ਲਈ ਵਰਤੇ ਜਾਣ  , ਉਸਨੂੰ ਆਮ ਨਾਂਵ ਜਾਂ ਜਾਤੀਵਾਚਕ  ਨਾਂਵ ( common noun) ਕਿਹਾ ਜਾਂਦਾ ਹੈ।  ਜਿਵੇਂ : ਬਾਂਦਰ, ਘੋੜਾ, ਲੜਕਾ, ਕੁਰਸੀ  ਆਦਿ। 



ਖ਼ਾਸ ਨਾਂਵ  ਜਾਂ  ਨਿੱਜ ਵਾਚਕ ਨਾਂਵ ( proper noun) :  ਜਿਹੜੇ ਸ਼ਬਦ ਕਿਸੇ ਖ਼ਾਸ ਮਨੁੱਖ  , ਚੀਜ਼ ਜਾਂ ਥਾਂ ਲਈ ਵਰਤੇ ਜਾਣ  , ਉਨ੍ਹਾਂ ਨੂੰ ਖ਼ਾਸ ਨਾਂਵ  ਜਾਂ ਨਿੱਜਵਾਚਕ ਨਾਂਵ ( proper noun)ਕਿਹਾ ਜਾਂਦਾ ਹੈ। ਜਿਵੇਂ : ਲੁਧਿਆਣਾ  , ਪੰਜਾਬ  , ਗੁਰਨਾਮ ਸਿੰਘ  , ਮਹਾਰਾਜਾ ਰਣਜੀਤ ਸਿੰਘ, ਸਤਲੁਜ  , ਗੰਗਾ  ਆਦਿ। 







No comments:

Post a Comment

Comment here

ਜਮਾਤ ਪੰਜਵੀਂ ਗਣਿਤ ਅਭਿਆਸ 1.3

                            ਅਭਿਆਸ 1.3  1. ਖਾਲੀ ਸਥਾਨ ਵਿੱਚ < , > , ਜਾਂ = ਦਾ ਚਿੰਨ੍ਹ ਭਰੋ :                    (a) 8072 .....