Tuesday, 7 April 2020

ਵਾਤਾਵਰਣ-ਪਾਠ-1 ਬਦਲਦਾ ਵਕਤ-ਬਦਲਦੇ ਪਰਿਵਾਰ

                 ਪਾਠ - ਬਦਲਦਾ ਵਕਤ ਬਦਲਦੇ ਪਰਿਵਾਰ ਵੀਡੀਓ ਲਿੰਕ

https://youtu.be/sQENY9AIo5E

                           ਪ੍ਸ਼ਨ

1. ਕੁਝ ਨੌਜਵਾਨ ਦੂਸਰੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ? 
ਉੱਤਰ : 1. ਸਾਡੇ ਦੇਸ ਵਿੱਚ ਰੁਜ਼ਗਾਰ ਦੀ ਘਾਟ ਹੈ। ਰੁਜ਼ਗਾਰ ਦੀ ਭਾਲ ਵਿੱਚ ਨੌਜਵਾਨ ਦੂਸਰੇ ਦੇਸਾਂ ਨੂੰ ਜਾਣਾ ਚਾਹੁੰਦੇ ਹਨ। 2. ਸਾਡੇ ਦੇਸ ਵਿੱਚ ਸਹੂਲਤਾਂ ਦੀ ਵੀ ਘਾਟ ਹੈ। ਜਿਸ ਕਾਰਨ ਨੌਜਵਾਨ ਚੰਗੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਲਈ ਦੂਸਰੇ ਦੇਸ ਜਾਣਾ ਚਾਹੁੰਦੇ ਹਨ। 3. ਬਾਹਰਲੇ ਦੇਸਾਂ ਦੇ  ਪੈਸੇ ਦੀ ਕੀਮਤ ਸਾਡੇ ਦੇਸ ਨਾਲੋ਼ਂ ਜਿਆਦਾ ਹੋਣ ਕਾਰਨ ਨੌਜਵਾਨ ਬਾਹਰਲੇ ਦੇਸ ਜਾਣਾ ਪਸੰਦ ਕਰਦੇ ਹਨ। 

2. ਹੁਣ ਪਰਿਵਾਰਾਂ ਵਿੱਚ ਕੀ ਤਬਦੀਲੀ ਆ ਰਹੀ ਹੈ? 
ਉੱਤਰ: ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ ਜਿਸ ਵਿੱਚ ਮਾਤਾ-ਪਿਤਾ, ਦਾਦਾ-ਦਾਦੀ, ਚਾਚਾ-ਚਾਚੀ, ਤਾਇਆ-ਤਾਈ, ਭੈਣ-ਭਰਾ ਸਾਰੇ ਇਕੱਠੇ ਰਹਿੰਦੇ ਸਨ। ਪਰ ਹੁਣ ਇਕਹਰੇ ਪਰਿਵਾਰ ਹਨ। ਜਿਸ ਵਿੱਚ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੱਚੇ ਸ਼ਾਮਲ ਹਨ। ਪਹਿਲਾਂ ਪਰਿਵਾਰ ਬਹੁਤ ਵੱਡੇ ਹੁੰਦੇ ਸਨ ਪਰ ਹੁਣ ਬਹੁਤ ਛੋਟੇ ਹਨ। ਪਹਿਲਾਂ ਸਾਰਾ ਪਰਿਵਾਰ ਮਿਲ-ਜੁਲ ਕੇ ਰਹਿੰਦਾ ਸੀ ਪਰ ਹੁਣ ਇਕੱਲੇ ਰਹਿਣਾ ਪਸੰਦ ਕਰਦੇ ਹਨ। ਹੁਣ ਤਾਂ ਬੱਚੇ ਵੀ ਆਪਣੇ ਲਈ ਵੱਖਰਾ ਕਮਰਾ ਭਾਲਦੇ ਹਨ। ਇੱਕ ਦੂਜੇ ਨਾਲ਼ ਗੱਲ ਕਰਨ ਦੀ ਥਾਂ ਮੋਬਾਈਲ ਫੋਨ ਅਤੇ ਟੀ. ਵੀ. ਦੇਖਣਾ ਪਸੰਦ ਕਰਦੇ ਹਨ। 

3. ਸਾਂਝੇ ਪਰਿਵਾਰ ਵਿੱਚ ਰਹਿਣ ਦੇ ਕੀ ਲਾਭ ਹਨ? 
ਉੱਤਰ : 1. ਸਾਂਝੇ ਪਰਿਵਾਰ ਦੀਆਂ ਜ਼ਰੂਰਤਾਂ ਬਹੁਤ ਘੱਟ ਹੁੰਦੀਆਂ ਹਨ। 
2. ਸਾਂਝੇ ਪਰਿਵਾਰ ਵਿੱਚ ਬੱਚੇ ਜ਼ਿਆਦਾ ਸੁਰੱਖਿਅਤ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਾਲਣ- ਪੋਸ਼ਣ ਵਧੀਆ ਹੁੰਦਾ ਹੈ। 
3. ਸਾਂਝੇ ਪਰਿਵਾਰ ਵਿੱਚ ਕੰਮ ਰਲ਼-ਮਿਲ਼ ਕੇ ਛੇਤੀ ਅਤੇ ਅਸਾਨੀ ਨਾਲ਼ ਹੋ ਜਾਂਦੇ ਹਨ। 
4. ਸਾਂਝੇ ਪਰਿਵਾਰ ਨਾਲ਼ ਰੋਅਬ ਬਣਿਆ ਰਹਿੰਦਾ ਹੈ। 

4. ਖਾਲੀ ਥਾਂਵਾਂ ਭਰੋ :
(ੳ) ਪਹਿਲਾਂ ਪਰਿਵਾਰ ਬਹੁਤ  ਵੱਡੇ ਹੁੰਦੇ ਸਨ। (ਵੱਡੇ/ਛੋਟੇ
(ਅ) ਪਹਿਲੇ ਸਮੇਂ ਵਿੱਚ ਲੋਕਾਂ ਦੀਆਂ ਲੋੜਾਂ ਬਹੁਤ  ਘੱਟ ਹੁੰਦੀਆਂ ਸਨ। (ਜ਼ਿਆਦਾ/ਘੱਟ
(ੲ) ਹੁਣ ਬੱਚੇ  ਟੈਲੀਵੀਜ਼ਨ  ਨਾਲ਼ ਜੁੜੇ ਰਹਿੰਦੇ ਹਨ। (ਟੈਲੀਵੀਜ਼ਨ/ਵੱਡਿਆਂ


(ਸ) ਵਿਗਿਆਨ ਦੀ ਤਰੱਕੀ ਨਾਲ਼ ਕਿਸੇ ਕੰਮ ਨੂੰ ਕਰਨ ਲਈ ਥੋੜੵੇ         ਆਦਮੀਆਂ ਦੀ ਲੋੜ ਪੈਂਦੀ ਹੈ। (ਥੋੜੵੇ/ਬਹੁਤੇ

No comments:

Post a Comment

Comment here

ਜਮਾਤ ਪੰਜਵੀਂ ਗਣਿਤ ਅਭਿਆਸ 1.3

                            ਅਭਿਆਸ 1.3  1. ਖਾਲੀ ਸਥਾਨ ਵਿੱਚ < , > , ਜਾਂ = ਦਾ ਚਿੰਨ੍ਹ ਭਰੋ :                    (a) 8072 .....